Poem

“ਵਿਸ਼ਾਲ ਧਰਤੀ, ਖੁਲ੍ਹੀ ਪੌਣ, ਪੱਸਰੇ ਪਰਬਤ, ਮੁਸਕ੍ਰਾਉਂਦਾ ਸੂਰਜ ਅਤੇ ਕਦੇ ਕਦੇ ਵਰ੍ਹਦੀ ਸੁੰਦਰ ਬੂੰਦਾਬਾਂਦੀ, ਇਸ ਸਭ ਕੁਝ ਨੇ ਉਹਨੂੰ ਇਕ ਸੁਤੰਤਰ ਰੂਹ ਬਣਨਾ ਸਿਖਾਇਆ”

 

ਆਪਣੇ ਵਡੇਰਿਆਂ ਨੂੰ ਭੰਗੜਾ ਪਾਉਂਦੇ ਵੇਖਣਾ –

ਉਹਨਾਂ ਪਲਾਂ ਦੀ ਵਿਰਾਸਤ

« le vaste territoire, plein air, larges montagnes, soleil souriant et même parfois merveilleuse bruine lui ont tous appris à avoir l’esprit libre »

 

Je regarde mes ancêtres danser le bhangra

L’héritage de ce moment

L’air est gourou, l’eau est père et la terre est mère

Du cœur de la danse

Le savoir penjabiyat ne connait aucune frontière

La poésie de la foi

Les histoires du bhangra

Être sikh, c'est étudier la main du gourou

Le chemin vers un nouveau chez-soi

La force de persévérer

Le courage de garder tout près

L’instant de la connaissance et de l’héritage

Voici la danse de l’esprit

 

Poème de Phinder Dulai 

ਪਵਨ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ

ਨਾਚ ਦੀ ਰੂਹ ਤੋਂ

ਪੰਜਾਬੀਅਤ ਸਿੱਖਣ ਲਈ ਕੋਈ ਬੰਧਨ ਨਹੀਂ

ਆਸਥਾ ਦੀ ਕਵਿਤਾ

ਭੰਗੜੇ ਦੀਆਂ ਕਥਾਵਾਂ

ਸਿੱਖ ਬਣਨ ਦੇ ਅਰਥ ਹਨ ਗੁਰੂ ਦੀ ਲਿਖਤ ਨੂੰ ਪੜ੍ਹਨਾ

ਇਕ ਨਵੇਂ ਘਰ ਵਿਚ ਪ੍ਰਵੇਸ਼ ਕਰਨਾ

ਸੁਰੱਖਿਅਤ ਰਹਿਣ ਲਈ ਬਲ

ਪਾਸ ਰਹਿਣ ਲਈ ਸਾਹਸ

ਗਿਆਨ ਅਤੇ ਵਿਰਾਸਤ ਦੇ ਪਲ

ਇਹੋ ਆਤਮਾ ਦਾ ਨਾਚ ਹੈ

 

ਫਿਿੰਦਰ ਦੁਲਈ ਦੀ ਕਵਿਤਾ

Ce ciel immense

Mesure l’instant

Par les gestes des mains

Le mouvement des bras

Coups de pied rythmés

Qui se comptent en secondes

Qui mènent à des mouvements en minutes

Jhoomar en cercles se balançant en cadence

De seconde en seconde menant

À des mouvements en minutes

Sur une scène au Yukon

Faite d’arbres, d’herbe et de cie

« la vie est de l’art » qui « profite au maximum de chaque moment »

 

Poème de Phinder Dulai 

ਇਹ ਪੱਸਰਿਆ ਆਕਾਸ਼

ਹੱਥਾਂ ਦੀਆਂ ਮੁਦਰਾਵਾਂ

ਬਾਹਾਂ ਦੀਆਂ ਗਤੀਆਂ

ਲੱਤਾਂ ਦਾ ਤਾਲ ਵਿਚ ਬੱਝਿਆ ਚਲਨ

ਸਭ ਨੂੰ ਸੈਕੰਡਾਂ ਵਿਚ ਮਿਣਦਾ ਹੈ

ਇਸ ਤੋਂ ਅੱਗੇ ਗਤੀਆਂ ਮਿੰਟਾਂ ਵਿਚ ਹੋ ਜਾਂਦੀਆਂ ਹਨ

ਝੂੰਮਰ ਦੇ ਦਾਇਰੇ ਵਿਚ ਨਚਦੇ ਕਦਮ

ਸੈਕੰਡ ਤੋਂ ਸੈਕੰਡ ਵਿਚ ਗਤੀਸ਼ੀਲ ਹੋ ਜਾਂਦੇ ਹਨ

ਯੂਕਾਨ ਦੀ ਇਕ ਸਟੇਜ ਉਤੇ

ਜੋ ਬਿਰਖਾਂ, ਘਹ ਅਤੇ ਆਕਾਸ਼ ਦੀ ਬਣੀ ਹੋਈ ਹੈ

“ਜ਼ਿੰਦਗੀ ਇਕ ਕਲਾ ਹੈ” ਜੋ “ਹਰ ਪਲ ਨੂੰ ਵੱਧ ਤੋਂ ਵੱਧ ਮਾਣਦੀ ਹੈ”

 

ਫਿਿੰਦਰ ਦੁਲਈ ਦੀ ਕਵਿਤਾ

Un mouvement circulaire

Toujours de gauche à droite

Les mains tendues vers la ligne blanche de l’horizon

Où le ciel embrasse la terre dans la pâle lumière

Des sentiers enneigés du Yukon

De l’herbe verdoyante du parc Alice Lake à Squamish

De la nature sauvage du Yukon

Et le derrière de sa cabane

À répandre la joie l’espoir et la positivité pour la survie

Telle la nourriture telle l’eau

Des feuilles d’automne des environs de sa cabane

Du lieu historique national SS Klondike

Aux ruelles pavées de Québec

Du visage souriant enturbanné

Aux confins du paysage canadien

Répandant une joie bien nécessaire

Jeune parcours diurne

À la migration du soir aux branches nues

D’un hiver yukonais

L’urgence de jeter des ponts entre les cultures

Ensemble elles dansent dans l’unité et la joie

 

Poème de Phinder Dulai 

ਚੱਕਰ ਕਟਦੇ

ਹਮੇਸ਼ਾ ਖੱਬੇ ਤੋਂ ਸੱਜੇ

ਹੱਥ ਪੱਸਰਦੇ ਹਨ

ਆਕਾਸ਼-ਸੀਮਾ ਦੀ ਚਿੱਟੀ ਲੀਕ ਤੱਕ

ਜਿੱਥੇ ਅੰਬਰ ਧਰਤੀ ਨੂੰ ਪੀਲੀ ਰੋਸ਼ਨੀ ਨਾਲ ਚੁੰਮਦਾ ਹੈ

ਯੂਕਾਨ ਦੇ ਬਰਫ ਢਕੇ ਰਾਹਾਂ ਤੋਂ

ਸਕੁਆਮਸ਼ ਦੇ ਐਲਸ ਲੇਕ ਪਾਰਕ ਵਿਚ ਹਰੇ ਘਾਹਾਂ ਤੋ

ਯੂਕਾਨ ਦੇ ਜੰਗਲਾਂ ਤੋਂ, ਅਤੇ ਆਪਣੀ ਕੈਬਨ ਦੇ ਪਿਛਲੇ ਪਾਸਿਓਂ

ਆਨੰਦ ਉਮੀਦ ਤੇ ਸਾਕਾਰ-ਸੋਚ ਫੈਲਾਉਂਦੇ ਹਨ, ਪੱਸਰਦੇ ਹੱਥ

ਜਿਵੇਂ ਮਨੁੱਖੀ ਹੋਂਦ ਲਈ ਪਾਣੀ ‘ਤੇ ਖੁਰਾਕ

ਕੈਬਨ ਦਵਾਲੇ ਖਿਲਰੇ ਪਤਝੜ ਦੇ ਪੱਤਿਆਂ ਤੋਂ

ਐਸ ਐਸ ਕਲੋਨਡਾਇਕ ਨੈਸ਼ਨਲ ਇਤਿਹਾਸਕ ਸਥਾਨ ਤੋਂ

ਕਿਉਬੈੱਕ ਸ਼ਹਿਰ ਦੇ ਪਥਰੀਲੇ ਰਾਹਾਂ ਤੱਕ

ਦਸਤਾਰ ਸਜੇ ਮੁਸਕ੍ਰਾਉਂਦੇ ਚਿਹਰੇ ਤੋਂ

ਦੂਰ ਦੂਰ ਕੈਨੇਡਾ ਦੇ ਲੈਂਡਸਕੇਪ ਤੱਕ

ਆਨੰਦ ਦਾ ਛੱਟਾ ਦਿੰਦੇ ਹਨ ਹੱਥ, ਜਿਥੇ ਇਸਦੀ ਬਹੁਤ ਲੋੜ ਹੈ

ਜਵਾਨੀ ਦੀ ਰੋਜ਼ਾਨਾ ਯਾਤਰਾ

ਆਪਣੇ ਆਪ ਤੋਂ ਯੂਕਾਨ ਦੀ ਸਿਆਲ ਦੀਆਂ ਨੰਗੀਆਂ ਟਹਿਣੀਆਂ ਤੱਕ

ਦੋਵੇਂ ਰਲ ਕੇ ਇਕਸੁਰਤਾ ਅਤੇ ਅਨੰਦ ਦਾ ਨਾਚ ਨਚਦੇ ਹਨ

ਸਭਿਤਾਵਾਂ ਵਿਚਕਾਰ ਪੁਲ ਸਿਰਜਣ ਦੀ ਤਾਂਘ ਵਿਚ

 

ਫਿਿੰਦਰ ਦੁਲਈ ਦੀ ਕਵਿਤਾ

Plie la jambe, les mains au ciel

Corps brun se prélassant dans la lumière interstitielle du Yukon

Turban safran élégant couvre-chef

Mains levées

Tête secouée

La terre pâle

Pergélisol entassé

Le paysage tel un corps sur lequel se tenir

Près d’une cabane en bois

 

Poème de Phinder Dulai 

ਲੱਤ ਉਪਰ, ਹੱਥ ਅੰਬਰ ਵੱਲ

ਇਕ ਭੂਰਾ ਸਰੀਰ ਅਨੰਦਿਤ ਹੈ ਯੂਕਾਨ ਦੀ ਸੀਮਾਂਤ ਰੋਸ਼ਨੀ ਵਿਚ

ਸਿਰ ਦਾ ਸ਼ਾਨਦਾਰ ਪਹਿਰਾਵਾ, ਕੇਸਰੀ ਦਸਤਾਰ

ਹੱਥ ਉਤਾਂਹ ਚੁੱਕੇ ਹੋਏ

ਸਿਰ ਖੱਬੇ ਸੱਜੇ ਲਹਿਰਦਾ

ਮੈਦਾਨ ਪੀਲਾ

ਪਰਮਾਫਰਾਸਟ ਜੰਮਿਆ ਹੋਇਆ

ਇਕ ਵੁੱਡਕੈਬਿਨ ਦੇ ਬਾਹਰ

ਖੜ੍ਹਨ ਲਈ

ਲੈਂਡਸਕੇਪ ਵਿਛਿਆ ਪਿਆ ਹੈ ਸਰੀਰ ਵਾਂਗ

 

ਫਿਿੰਦਰ ਦੁਲਈ ਦੀ ਕਵਿਤਾ