Il danse comme s’il était seul au monde et pourtant, une caméra capte tous ses mouvements. Ces mouvements, énergiques et altruistes, ont propulsé l’hyperdiffusion de son image sur les médias sociaux : Gurdeep Pandher qui danse le bhangra.
Depuis le Yukon où il habite, dans le nord-ouest du Canada, Gurdeep a touché des millions de gens de par le monde, les interpellant d’une myriade de façons. C’était au début de la pandémie ; ses danses en solitaire rayonnent de positivité. Dans un enchaînement de vidéos, il s’est mis à tisser une communauté de plus en plus large, à l’image de ce qu’a accompli le bhangra tout au long de son histoire texturée aux frontières fluides et poreuses, rassemblant langues et religions, sikhisme, hindouisme et islam en un seul Penjab. Ainsi, sa performativité devient une célébration du Penjabiyat —de la « pendjabieté »—de la richesse linguistique du Penjab et de la nostalgie pour le passé historique d’une vaste nation indivise dans l’Asie du sud.
Alors que la diaspora pendjabie mondiale, souvent appelée troisième Pendjab, se fait remarquer, la densité culturelle du Penjabiyat éclot entièrement dans les circuits culturels mondiaux, avec le bhangra — la forme de danse et sa musicalité — comme devise. À la fin du XXe siècle, bhangra devient un moyen de communication pour la diaspora, en particulier au Royaume-Uni et au Canada, s’affirmant dans la contestation moderne de la nation et du soi dans de nouveaux pays d’origine. Il donne un mouvement, une voix et une identité à la diaspora. Au Canada, l’esprit du bhangra a été le leitmotiv de la lutte qui a créé le Syndicat canadien des travailleurs agricoles ; au Royaume-Uni, il a offert une nouvelle identité sonore et une nouvelle forme de danse contemporaine, reconnue comme telle par le Arts Council of England.
Gurdeep n’a que de faibles souvenir d’enfance de Bhangra , seulement ceux lors d’une réunion de famille. Mais le souvenir d’un spectacle de bhangra auquel il a assisté au Mahindra College de Patiala, à l’âge de seize ans, est beaucoup plus nette. « L’énergie pure qui en émanait et toutes les nuances m’ont fait réaliser que je devais pouvoir danser comme eux », raconte Gurdeep en se remémorant ce souvenir et combien il est profondément ancré en lui. Lors de son tout premier jour à Whitehorse, capitale du Yukon, il y a plus de dix ans, il est chaleureusement invité à un rassemblement communautaire au terrain de camping Robert Service. « Il y avait un feu de camp, à manger et j’y ai été bien accueilli ; j’ai dansé, fait du bhangra. C’était mon tout premier jour, sur une terre inconnue et j’étais à ma place », se souvient-il. « C’était une soirée de joie exubérante, de liberté, d’esprit libérateur et de connexion avec la terre. » C’était un rite de passage.
Gurdeep ne prétend pas à l’omniscience malgré la popularité virale de ses vidéos de bhangra Bien au contraire, il se demande : « Que sais-je des gens qui vivent ici ? » C’est ainsi qu’il commence sa quête pour comprendre le Canada, une quête à laquelle il se consacre avec dévouement, accueillant ce qu’il voit et ressent et rayonnant en retour, sa joie. Un peu dans l’esprit de l’intrépide aventurier Nicolas Bouvier, Gurdeep part à la recherche de ce qu’est le Canada ; il est un nomade dansant le bhangra dans ce qui devient aussi un voyage de découverte de soi. « Lorsque les gens ouvrent leur corps à des mouvements rythmiques, cela facilite l’ouverture de soi ; cela vous rend prêt à vous connecter. La danse est universelle et aide énormément à surmonter nos microcraintes », explique-t-il. En phase avec l’imaginaire bucolique, ses voyages à travers le pays sont l’imagination à l’œuvre. Inconsciemment, il marche sur les traces de plusieurs artistes ceux qui ont inscrit le paysage mythique dans le canon de l’histoire de l’art canadien. Cherchant la quiétude dans l’agitation de la vie, Gurdeep est captivé par la beauté de la nature au détriment de l’attrait de la modernité des métropoles. À cet égard, il me rappelle ce que Pico Iyer a si bien exprimé : le pouvoir transformateur du voyage, la compréhension des autres et la valeur de l’immobilité.
Son bhangra, avec toute sa passion et sa verve, révèle la détermination de Gurdeep à se tailler tel un sculpteur pour libérer la forme de ses frontières matérielles, à utiliser la danse comme matériau pour se révéler lui-même dans chaque instant. Sa conviction inébranlable dans la constitution du pind— la communauté villageoise — et sa genèse rustique réside dans sa foi inébranlable dans l’humanité. Il met simultanément l’accent sur l’aspect conjonctif du bhangra et sur sa capacité à permettre de plonger au plus profond de soi ; il bouleverse ainsi les idées dominantes sur le bhangra, à savoir qu’il doit être strictement fondé sur un récit communautaire et axé sur le divertissement. Avec cette idylle bien implantée en lui, il conserve la rigueur et la pureté du bhangra.
A l’instar de Merce Cunningham qui a redéfini la danse en tant que mouvement, les mouvements de danse de Gurdeep proposent une voie de communication, où le bhangra élabore un vocabulaire permettant d’en extraire le sens de manière critique. Par son bhangra, il propose une archéologie du nous, comme s’il demandait : que signifie-t-il d’être nous , comme s’il demandait : que signifie-t-il d’être dans cette version contemporaine de nos vies et des souvenirs ? Ainsi, il met en scène, incarne et dépeint une iconographie constituée de gestes et de mouvements — mis en avant par le biais du bhangra — qui a évolué pour devenir une version contemporaine du mouvement. Ce portrait capture l’essence d’une communauté construite d’histoires humaines réunies dans la danse. Dans sa réception, dans la joie et la connexion incitées, ce portrait s’inscrit dans la tradition de la danse néo-expressionniste initié par Pina Bausch !
En tant qu’individu et un artiste, Gurdeep s’est penché sur la question du mouvement et de sa place dans notre société, rejoignant ainsi le questionnement de Noémie Solomon, spécialiste de la danse : « Que signifie bouger, ou être bougé ? Qui a droit au mouvement, et qui n’y a pas droit ? Quels corps sont forcés de bouger et ceux d’être immobilisés ? Comment le mouvement entrecroise-t-il les questions de labeur et de visibilité ? » Ces questions ne sont pas nouvelles, mais celles avec lesquelles les danseurs contemporains sont totalement engagés. En faisant allusion à l’éphémérité de la danse, Solomon demande « que produit la danse dans le temps ? ». Et à travers sa quête, Gurdeep répond-il peut-être : la joie !
La joie, devise morale que s’échangent ce portrait et son public.
ਗੁਰਦੀਪ ਪੰਧੇਰ – ਪਰਸੰਨਤਾ ਵੱਲ ਖੁਲਹਦਾ ਦਰ
ਉਹ ਇਸਤਰ੍ਹਾਂ ਨਚਦਾ ਹੈ ਜਿਵੇਂ ਉਹਨੂੰ ਕੋਈ ਵੇਖ ਨਾ ਰਿਹਾ ਹੋਵੇ। ਫੇਰ ਵੀ ਇਕ ਕੈਮਰਾ ਉਹਨੂੰ ਰਿਕਾਰਡ ਕਰ ਰਿਹਾ ਹੈ। ਉਹਦੇ ਊਰਜਾ-ਭਰਪੂਰ ਅਤੇ ਨਿਸ਼ਕਾਮ ਭਾਵਨਾਵਾਂ ਨਾਲ ਨਚਦੇ ਕਦਮਾਂ ਨੇ ਇਹਨਾਂ ਦ੍ਰਿਸ਼ਾਂ ਨੂੰ ਸੋਸ਼ਲ ਮੀਡੀਆ ਉਤੇ ਸਿਖਰ ਦੀ ਸਰਕੂਲੇਸ਼ਨ ਬਣਾ ਦਿਤਾ ਹੈ: ਗੁਰਦੀਪ ਪੰਧੇਰ ਭੰਗੜਾ ਪਾ ਰਿਹਾ ਹੈ।
ਉਤਰ-ਪੱਛਮੀ ਕੈਨੇਡਾ ਦੇ ਸੂਬੇ ਯੂਕਾਨ ਦਾ ਵਾਸੀ, ਗੁਰਦੀਪ ਆਪਣੇ ਵੀਡੀਓ ਬ੍ਰਾਡਕਾਸਟਾਂ ਰਾਹੀਂ ਦੂਰ ਦੂਰ ਕ੍ਰੋੜਾਂ ਲੋਕਾਂ ਤੱਕ ਪਹੁੰਚ ਚੁੱਕਾ ਹੈ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਅਨੇਕ ਢੰਗਾਂ ਨਾਲ ਛੂਹ ਚੁੱਕਾ ਹੈ। ਮਹਾਂਮਾਰੀ ਦੇ ਦਿਨਾਂ ਵਿਚ ਉਹਦੀ ਇਕੱਲਤਾ ਨੇ ਡਾਂਸ ਰਾਹੀਂ ਇਕ ਪਾਜ਼ਿਟਿਵ ਮਨੋਬਿਰਤੀ ਦਾ ਪ੍ਰਸਾਰਣ ਕੀਤਾ। ਇਕ ਪਿਛੋਂ ਦੂਜੀ, ਦੂਜੀ ਪਿਛੋਂ ਤੀਜੀ ਵਿਡੀਓ ਨਾਲ ਉਹਨੇ ਇਕ ਵਿਸ਼ਾਲ ਕਮਿਉਨਿਟੀ ਨੂੰ ਜੋੜਨਾ ਸ਼ੁਰੂ ਕਰ ਦਿਤਾ, ਉਸੇ ਤਰ੍ਹਾਂ ਜਿਵੇਂ ਭੰਗੜੇ ਦੀਆਂ ਤਰਲ ਅਤੇ ਖੁਲ੍ਹੀਆਂ ਹੱਦਾਂ ਵਾਲੇ ਆਪਣੇ ਇਤਿਹਾਸ ਨੇ ਕਮਿਉਨਿਟੀ ਦੀ ਧਾਰਮਿਕ ਅਤੇ ਬੋਲੀ ਦੀ ਵਿਭਿਨਤਾ ਨੂੰ ਇਕ ਇਕਾਈ ਵਿਚ ਬੁਣ ਦਿਤਾ, ਸੰਪਰਦਾਇਕ ਹੱਦਾਂ ਤੋਂ ਉਚਾ ਉਠ ਕੇ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ ਨਿਰੋਲ ਪੰਜਾਬੀ ਬਣਾ ਦਿਤਾ। ਇਸਤਰ੍ਹਾਂ ਪੰਜਾਬੀ ਬੋਲੀ ਦੀ ਅਮੀਰੀ ਅਤੇ ਅਣਵੰਡੇ ਵਿਸ਼ਾਲ ਪੰਜਾਬ ਦੇ ਨਾਸਟੈਲਜੀਏ ਵਾਂਗ ਭੰਗੜੇ ਦੇ ਪ੍ਰਦਰਸ਼ਨ ਵੀ ਪੰਜਾਬੀਅਤ ਦਾ ਜਸ਼ਨ ਮਨਾਉਣ ਲਈ ਹਾਲਮਾਰਕ ਬਣ ਗਏ।
ਜਿਵੇਂ ਜਿਵੇਂ ਗਲੋਬਲ ਪੰਜਾਬੀ ਡਾਇਸਪਰਾ, ਜਿਸਨੂੰ ਅਕਸਰ ਤੀਸਰਾ ਪੰਜਾਬ ਕਿਹਾ ਜਾਂਦਾ ਹੈ, ਆਪਣੀ ਹੋਂਦ ਦਾ ਪ੍ਰਦਰਸ਼ਨ ਕਰ ਰਿਹਾ ਹੈ, ਪੰਜਾਬੀਅਤ ਦੀ ਸਭਿਆਚਾਰਕ ਅਮੀਰੀ ਵਿਸ਼ਵ ਸਭਿਆਚਾਰਾਂ ਵਿਚ ਪੂਰੇ ਜੋਬਨ ਤੇ ਪੁੱਜ ਰਹੀ ਹੈ। ਭੰਗੜਾ ਆਪਣੇ ਨਾਚ ਅਤੇ ਸੰਗੀਤਕ ਰੂਪ ਵਿਚ ਇਸ ਅਮੀਰੀ ਦੀ ਮੁਦਰਾ ਜਾਂ ਕਰੰਸੀ ਬਣ ਕੇ ਉਭਰਿਆ ਹੈ। ਵੀਹਵੇਂ ਸਦੀ ਦੇ ਪਿਛਲੇ ਅੱਧ ਵਿਚ, ਭੰਗੜਾ ਡਾਇਸਪਰਾ ਲਈ ਇਕ ਸਵੈ ਪ੍ਰਗਟਾਵੇ ਦਾ ਵਸੀਲਾ ਬਣਿਆ। ਵਿਸ਼ੇਸ਼ ਕਰਕੇ ਬਰਤਾਨੀਆ ਅਤੇ ਕੈਨੇਡਾ ਦੀਆਂ ਨਵੀਆਂ ਮਾਤ-ਭੂਮੀਆਂ ਵਿਚ ਇਸ ਨੇ ਕੌਮ ਅਤੇ ਸਵੈ ਦੀ ਉਸਾਰੀ ਦੇ ਚੱਲ ਰਹੇ ਆਧੁਨਿਕ ਮੁਕਾਬਲੇ ਵਿਚ ਆਪਣੀ ਹੋਂਦ ਨੂੰ ਜਤਾਉਣਾ ਆਰੰਭ ਕਰ ਦਿਤਾ। ਭੰਗੜੇ ਨੇ ਡਾਇਸਪਰਾ ਨੂੰ ਇਕ ਨਵਾਂ ਹਿਲੋਰਾ, ਨਵੀਂ ਆਵਾਜ਼ ਅਤੇ ਨਵੀਂ ਪਹਿਚਾਣ ਦਿਤੀ: ਕੈਨੇਡਾ ਵਿਚ ਭੰਗੜਾ ਕਨੇਡੀਅਨ ਫਾਰਮਵਰਕਰ ਯੂਨੀਅਨ ਬਣਾਉਣ ਵਿਚ ਹੌਸਲਾ ਬੁਲੰਦਾ ਰੱਖਣ ਵਾਲੀ ਰੂਹ ਜਾਂ ਲਾਈਟਮੋਟਿਫ ਬਣ ਗਈ। ਬਰਤਾਨੀਆ ਵਿਚ ਇਹ ਇਕ ਨਵੀਂ ਆਵਾਜ਼ ਅਤੇ ਵਰਤਮਾਨ ਡਾਂਸ ਦਾ ਇਕ ਨਵਾਂ ਰੂਪ ਬਣ ਕੇ ਉਭਰਿਆ ਅਤੇ ਇੰਗਲੈਂਡ ਦੀ ਆਰਟਸ ਕਾਉਂਸਲ ਨੇ ਇਸਦੀ ਵੱਖਰੀ ਪਹਿਚਾਣ ਪਰਵਾਨ ਕਰ ਲਈ।
ਗੁਰਦੀਪ ਦੀਆਂ ਬਚਪਨ ਦੇ ਭੰਗੜੇ ਦੀਆਂ ਯਾਦਾਂ ਵਿਚ ਇਕ ਪਰਿਵਾਰਕ ਇਕੱਠ ਅਹਿਮ ਹੈ, ਭਾਵੇਂ ਕਿ ਇਸਦੀ ਯਾਦ ਮੱਧਮ ਪੈ ਗਈ ਹੈ। ਪਰ ਸੋਲਾਂ ਸਾਲ ਦੀ ਉਮਰ ਵਿਚ ਮਹਿੰਦਰਾ ਕਾਲਜ ਪਟਿਆਲਾ ਦੀ ਸਟੇਜ ਉਤੇ ਭੰਗੜਾ ਪੈਂਦਾ ਵੇਖਣ ਦੀ ਯਾਦ ਅਜੇ ਵੀ ਤਾਜ਼ਾ ਹੈ। ਗੁਰਦੀਪ ਉਸ ਪਲ ਨੂੰ ਯਾਦ ਕਰਦਿਆਂ ਕਹਿੰਦਾ ਹੈ, “ਉਸ ਵਿਚਲੀ ਭਰਪੂਰ ਊਰਜਾ ਅਤੇ ਸੂਖਮ ਮੁਦਰਾਵਾਂ ਨੇ ਮੈਨੂੰ ਉਤਸ਼ਾਹ ਦਿਤਾ ਕਿ ਮੈਂ ਵੀ ਉਨ੍ਹਾਂ ਵਾਂਗ ਨਾਚ ਕਰਾਂ”, ਤੇ ਇਹ ਯਾਦ ਉਸ ਅੰਦਰ ਡੂੰਘੀ ਧਸੀ ਹੋਈ ਹੈ। ਇਕ ਦਹਾਕਾ ਪਹਿਲਾਂ ਕੈਨੇਡਾ ਵਿਚ ਉਹਦੇ ਸਭ ਤੋਂ ਪਹਿਲੇ ਦਿਨ ਦੀ ਗੱਲ ਹੈ ਜਦੋਂ ਉਹ ਯੂਕਾਨ ਸੂਬੇ ਦੇ ਸ਼ਹਿਰ ਵਾਈਟਹਾਰਸ ਵਿਚ ਆਇਆ, ਅਤੇ ਸਥਾਨਕ ਕਮਿਉਨਿਟੀ ਨੇ ਉਹਨੂੰ ਰਾਬਰਟ ਸਰਵਿਸ ਕੈਂਪਗਰਾਉਂਡ ਵਿਚ ਕੀਤੀ ਜਾ ਰਹੇ ਇਕ ਪ੍ਰੋਗਰਾਮ ਵਿਚ ਆਉਣ ਦਾ ਸੱਦਾ ਦਿਤਾ “ਉਥੇ ਅੱਗ ਮਚਦੀ ਸੀ, ਖਾਣਾ ਸੀ, ਅਤੇ ਮੈਨੂੰ ਜੀਅ ਆਇਆਂ ਕਿਹਾ ਗਿਆ; ਮੈਂ ਉਥੇ ਡਾਂਸ ਕੀਤਾ, ਭੰਗੜਾ ਪਾਇਆ। ਇਕ ਅਣਜਾਣੀ ਧਰਤੀ ਤੇ ਪਹਿਲੇ ਦਿਨ ਹੀ ਮੇਰਾ ਉਸ ਨਾਲ ਨਾਤਾ ਜੁੜ ਗਿਆ,” ਗੁਰਦੀਪ ਨੂੰ ਇਹ ਆਨੰਦਮਈ ਯਾਦ ਆਈ ਤੇ ਉਸਨੇ ਅੱਗੇ ਯਾਦ ਕੀਤਾ: “ਉਹ ਇਕ ਭਰਪੂਰ ਖੁਸ਼ੀ ਦੀ ਸ਼ਾਮ ਸੀ, ਆਜ਼ਾਦ, ਰੂਹ ਨੂੰ ਸੁਤੰਤਰ ਕਰਨ ਵਾਲੀ ਅਤੇ ਧਰਤੀ ਨਾਲ ਰਿਸ਼ਤਾ ਜੋੜਨ ਵਾਲੀ”। ਮੇਰੇ ਲਈ ਇਹ ਇਕ ਰਾਈਟ ਔਫ ਪੈਸੇੱਜ ਸੀ, ਇਥੋਂ ਨਾਲ ਸੰਬੰਧ ਜੁੜਨ ਦੀ ਇਕ ਅਹਿਮ ਘਟਨਾ। ਇਸਦੇ ਬਾਵਜੂਦ ਕਿ ਉਹਦੇ ਭੰਗੜੇ ਦੀਆਂ ਵੀਡੀਓ ਵਇਰਲ ਹੋ ਚੁੱਕੀਆਂ ਹਨ, ਉਹਨੂੰ ਸਰਵ-ਗਿਆਨੀ ਹੋਣ ਦਾ ਕੋਈ ਭੁਲੇਖਾ ਨਹੀਂ। ਉਹਦਾ ਕੈਨੇਡਾ ਬਾਰੇ ਗਿਆਨ ਇਸ ਪ੍ਰਸ਼ਨ ਨਾਲ ਸ਼ੁਰੂ ਹੋਇਆ: “ਜਿਹੜੇ ਲੋਕ ਇਥੋਂ ਦੇ ਵਾਸੀ ਹਨ ਮੈਂ ਉਹਨਾਂ ਬਾਰੇ ਕਿੰਨਾ ਕੁ ਜਾਣਦਾ ਹਾਂ?” ਉਹਦੀ ਵਚਨਬੱਧਤਾ ਸੀ ਕਿ ਜੋ ਕੁਝ ਉਹ ਵੇਖਦਾ ਅਤੇ ਮਹਿਸੂਸ ਕਰਦਾ ਹੈ ਉਸਨੂੰ ਸਵੀਕਾਰ ਕਰੇ, ਅਤੇ ਆਪਣੀ ਖੁਸ਼ੀ ਦੂਸਰਿਆਂ ਨਾਲ ਸਾਂਝੀ ਕਰੇ। ਬੁਲੰਦ ਹੌਸਲੇ ਵਾਲੇ ਅਡਵੈਂਚਰਰ ਨਿਕੋਲਸ ਬੂਵੀਏ ਵਾਂਗ ਉਹ ਕੈਨੇਡਾ ਨੂੰ ਸਮਝਣ ਲਈ ਥਾਂ ਥਾਂ ਘੁੰਮਿਆ ਅਤੇ ਇਸ ਸਫਰ ਵਿਚ ਭੰਗੜਾ ਉਸ ਲਈ ਸਵੈ ਨੂੰ ਸਮਝਣ ਵਾਲੀ ਇਕ ਯਾਤਰਾ ਹੋ ਨਿਬੜਿਆ। ਗੁਰਦੀਪ ਕਹਿੰਦਾ ਹੈ, “ਜਦੋਂ ਲੋਕ ਆਪਣੇ ਸਰੀਰ ਨੂੰ ਕਿਸੇ ਤਾਲ ਨਾਲ ਜੋੜ ਲੈਂਦੇ ਹਨ ਤਾਂ ਇਹ ਉਹਨਾਂ ਨੂੰ ਸੰਚਾਰ ਲਈ ਉਤਸ਼ਾਹ ਦਿੰਦਾ ਹੈ, ਦੂਸਰਿਆਂ ਨਾਲ ਸੰਬੰਧ ਜੋੜਨ ਲਈ ਤਿਆਰ ਕਰਦਾ ਹੈ। ਨਾਚ ਸਰਵਵਿਆਪਕ ਹੈ ਅਤੇ ਸਾਡੇ ਨਿੱਕੇ ਨਿੱਕੇ ਡਰਾਂ ਸੰਸਿਆਂ ਨੂੰ ਦੂਰ ਕਰਨ ਵਿਚ ਅਤਿਅੰਤ ਸਹਾਈ ਹੁੰਦਾ ਹੈ”। ਉਹਦੇ ਆਪਣੇ ਅੰਦਰ ਗ੍ਰਾਮੀਣ ਕਲਪਨਾ ਹੈ ਅਤੇ ਉਹਦੀਆਂ ਦੇਸ਼ ਭਰ ਵਿਚ ਕੀਤੀਆਂ ਯਾਤਰਾਵਾਂ ਪਿਛੇ ਇਹੀ ਕਲਪਨਾ ਕੰਮ ਕਰਦੀ ਹੈ। ਅਚੇਤ ਹੀ ਉਹ ਉਹਨਾਂ ਕਲਾਕਾਰਾਂ ਦੇ ਨਕਸ਼ਿ-ਕਦਮਾਂ ਤੇ ਚੱਲ ਰਿਹਾ ਸੀ ਜਿਨ੍ਹਾ ਨੇ ਇਸ ਲੈਂਡਸਕੇਪ ਦੀ ਪ੍ਰਤਿਨਿਧ ਮਿੱਥ ਨੂੰ ਕਨੇਡੀਅਨ ਕੈਨਨ ਵਿਚ ਤਬਦੀਲ ਕਰ ਦਿਤਾ। ਜਿਵੇਂ ਉਹ ਬਿਜ਼ਨਸ ਦੀ ਦੌੜਭੱਜ ਵਾਲੀ ਜ਼ਿੰਦਗੀ ਵਿਚ ਟਿਕਾਅ ਲੱਭ ਰਿਹਾ ਹੋਵੇ, ਉਸਨੇ ਸ਼ਹਿਰ ਦੀ ਆਧੁਨਿਕਤਾ ਨੂੰ ਛੱਡ ਕੇ ਪ੍ਰਕਿਰਤੀ ਦੀ ਸੁੰਦਰਤਾ ਦਾ ਜਲੌਅ ਵੇਖਿਆ ਤੇ ਮਾਣਿਆ। ਇਸ ਤਰ੍ਹਾਂ ਦੇ ਯਤਨ ਵਿਚ ਉਹ ਮੈਨੂੰ ਪੀਕੋ ਆਇਰ ਦੇ ਸੁੰਦਰ ਕਥਨ ਦੀ ਯਾਦ ਦਿਵਾਉਂਦਾ ਹੈ: ਯਾਤਰਾ ਵਿਚ ਪਰਿਵਰਤਨ ਲਿਆਉਣ ਦੀ ਸ਼ਕਤੀ ਹੈ, ਦੂਸਰਿਆਂ ਨੂੰ ਸਮਝਣ ਦੀ ਅਤੇ ਸ਼ਾਂਤੀ ਦੇ ਮਹੱਤਵ ਦਾ ਅਹਿਸਾਸ ਕਰਵਾਉਣ ਦੀ।
ਉਹਦਾ ਉਤਸ਼ਾਹ ਅਤੇ ਜੋਸ਼ ਨਾਲ ਭਰਿਆ ਭੰਗੜਾ ਦਰਸਾਉਂਦਾ ਹੈ ਕਿ ਗੁਰਦੀਪ ਆਪਣੇ ਆਪ ਨੂੰ ਇਕ ਮੂਰਤੀ ਵਾਂਗ ਤਰਾਸ਼ਣਾ ਚਾਹੁੰਦਾ ਹੈ ਜਿਸਦਾ ਮਟੀਰੀਅਲ ਨਾਚ ਹੋਵੇ, ਅਤੇ ਜਿਸਦੇ ਰੂਪ ਉਤੇ ਉਹ ਵਰਤਮਾਨ ਦੇ ਪਲਾਂ ਵਿਚ ਕੰਮ ਕਰ ਰਿਹਾ ਹੋਵੇ। ਇਕ ਪਿੰਡ , ਪਿੰਡ ਦੀ ਕਮਿਉਨਿਟੀ ਅਤੇ ਕਮਿਉਨਿਟੀ ਦੀ ਉਤਪਤੀ ਨੂੰ ਉਸਾਰਨ ਦਾ ਪੱਕਾ ਨਿਸਚਾ ਗੁਰਦੀਪ ਦੇ ਅੰਦਰ ਵਸਿਆ ਹੋਇਆ ਹੈ ਜਿਸ ਬਾਰੇ ਉਹਨੂੰ ਕਦੇ ਸ਼ੱਕ ਨਹੀਂ ਹੋਇਆ। ਉਹਦਾ ਇਸ ਗੱਲ ਤੇ ਜ਼ੋਰ ਦੇਣਾ ਕਿ ਭੰਗੜਾ ਇਕੋ ਸਮੇ ਜੋੜਨ ਵਾਲਾ ਟਿਸ਼ੂ ਵੀ ਹੈ ਅਤੇ ਤੁਹਾਨੂੰ ਆਪਣੇ ਧੁਰ ਅੰਦਰ ਲਹਿ ਜਾਣ ਦਾ ਵਸੀਲਾ ਵੀ, ਅਜਿਹੀਆਂ ਚਲੰਤ ਰਾਵਾਂ ਨੂੰ ਰੱਦ ਕਰ ਦਿੰਦਾ ਹੈ ਕਿ ਭੰਗੜਾ ਕੇਵਲ ਕਮਿਉਨਿਟੀ ਆਧਾਰਤ ਬਿਰਤਾਂਤ ਅਤੇ ਮਨੋਰੰਜਨ ਦਾ ਸਾਧਨ ਹੀ ਹੋਣਾ ਚਾਹੀਦਾ ਹੈ। ਭੰਗੜੇ ਦਾ ਆਨੰਦ ਗੁਰਦੀਪ ਦੇ ਆਪਣੇ ਅੰਦਰ ਧਸਿਆ ਹੋਣ ਦੇ ਬਾਵਜੂਦ ਉਹ ਇਸਦੇ ਜੋਸ਼ ਅਤੇ ਸ਼ੁਧਤਾ ਨੂੰ ਬਰਕਰਾਰ ਰਖਦਾ ਹੈ।
ਜਿਵੇਂ ਮਰਸ ਕਨਿੰਗਹੈਮ ਨੇ ਡਾਂਸ ਨੂੰ ਇਕ ਲਹਿਰ ਦੇ ਤੌਰ ਤੇ ਨਵੀਂ ਪ੍ਰੀਭਾਸ਼ਾ ਦਿਤੀ ਸੀ, ਉਸੇ ਤਰ੍ਹਾਂ ਗੁਰਦੀਪ ਦੀਆਂ ਨਾਚ ਮੁਦਰਾਵਾਂ ਸੰਚਾਰ ਦਾ ਇਕ ਸੰਭਾਵੀ ਰਾਹ ਦਰਸਾਉਂਦੀਆਂ ਹਨ, ਜਿਵੇਂ ਭੰਗੜਾ ਇਕ ਸ਼ਬਦਾਵਲੀ ਨੂੰ ਉਤਪੰਨ ਕਰਨ ਲਈ ਵਿਧੀ ਹੋਵੇ ਜਿਸ ਨਾਲ ਡੂੰਘੇ ਅਰਥ ਖੋਜੇ ਜਾ ਸਕਣ। ਭੰਗੜੇ ਰਾਹੀਂ ਗੁਰਦੀਪ ਸਾਡੇ ਅੱਗੇ ਸਾਡੀ ਆਰਕਿਆਲੋਜੀ ਪੇਸ਼ ਕਰਦਾ ਹੈ ਜਿਵੇਂ ਇਹ ਪੁੱਛਣ ਲਈ: ਸਾਡੀ ਵਰਤਮਾਨ ਜ਼ਿੰਦਗੀ ਦੀ ਹੋਂਦ ਅਤੇ ਇਸਦੀ ਸਿਮ੍ਰਤੀ ਦੇ ਸੰਦਰਭ ਵਿਚ ਸਾਡੇ ਹੋਣ ਦੇ ਕੀ ਅਰਥ ਹਨ? ਇਸਤਰ੍ਹਾਂ ਉਹ ਡਾਂਸ ਦੇ ਭੰਗੜਾ ਰੂਪ ਵਿਚ, ਜੋ ਆਪਣੇ ਅਜੋਕੇ ਰਿਦਮ ਨਾਲ ਪ੍ਰਫੁਲਤ ਹੋ ਚੁੱਕਾ ਹੈ, ਮੁਦਰਾਵਾਂ ਅਤੇ ਨ੍ਰਿਤ-ਚਾਲਾਂ ਰਾਹੀਂ ਸਾਡੇ ਲਈ ਇਕ ਚਿਨ੍ਹ-ਪ੍ਰਦਰਸ਼ਨੀ ਜਾਂ ਅਇਕਾਨੋਗ੍ਰਾਫੀ, ਪੇਸ਼ ਕਰਦਾ ਹੈ। ਗੁਰਦੀਪ ਨਾਰਥ-ਵੈਸਟ ਟੈਰਿਟਰੀਜ਼ ਵਿਚ ਰਹਿੰਦਾ ਹੋਣ ਕਰਕੇ ਉਹਦਾ ਇਹ ਚਿਤ੍ਰਾਂਕਨ ਜਾਂ ਪੋਰਟਰੇਚਰ ਇਕ ਅਜਿਹੇ ਡਾਂਸ ਰੂਪ ਦੇ ਅਸਲ ਨੂੰ ਪਕੜਦਾ ਹੈ ਜੋ ਮਨੁੱਖ ਦੀ ਗਾਥਾ ਅਤੇ ਕਮਿਉਨਿਟੀ ਦੀ ਉਸਾਰੀ ਨੂੰ ਆਪਸ ਵਿਚ ਜੋੜਦਾ ਹੈ। ਆਪਣੇ ਪ੍ਰਵਾਨਗੀ, ਆਨੰਦ ਅਤੇ ਜੋੜ-ਮੇਲ ਦੇ ਸੰਦਰਭ ਵਿਚ ਇਹ ਚਿਤ੍ਰਾਂਕਨ ਨਵ-ਪ੍ਰਗਟਾਵੇਵਾਦੀ ਜਾ ਨੀਓ-ਇਕਸਪ੍ਰੈਸ਼ਨਿਸਟ ਪ੍ਰਥਾ ਦਾ ਪਾਲਣਾ ਕਰਦਾ ਹੈ ਜਿਸਨੂੰ ਪੀਨਾ ਬਾਉਸ਼ ਨੇ ਪਾਇਨੀਅਰ ਕੀਤਾ ਸੀ।
ਗਤੀ ਅਤੇ ਇਸਦਾ ਸਾਡੇ ਸਮਾਜ ਵਿਚ ਕੀ ਸਥਾਨ ਹੈ? ਗੁਰਦੀਪ ਇਕ ਵਿਅਕਤੀ ਅਤੇ ਕਲਾਕਾਰ ਦੇ ਤੌਰ ਤੇ ਇਸ ਪ੍ਰਸ਼ਨ ਨਾਲ ਜੂਝਿਆ ਹੈ; ਜਿਵੇਂ ਡਾਂਸ ਵਿਦਿਵਾਨ ਨੋਐਮੀ ਸਾਲਮਨ ਇਹਨਾਂ ਪ੍ਰਸ਼ਨਾ ਨਾਲ: “ਗਤੀਸ਼ੀਲ ਹੋਣ ਤੋਂ, ਜਾਂ ਗਤੀਸ਼ੀਲ ਕੀਤੇ ਜਾਣ ਤੋਂ ਕੀ ਭਾਵ ਹੈ? ਗਤੀਸ਼ੀਲਤਾ ਕਿਸਨੂੰ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕਿਸਨੂੰ ਨਹੀਂ? ਕਿਹੜੇ ਸਰੀਰ ਗਤੀਸ਼ੀਲ ਹੋਣ ਲਈ ਮਜ਼ਬੂਰ ਕੀਤੇ ਜਾਂਦੇ ਹਨ ਅਤੇ ਕਿਹੜੇ ਸਥਿਰ ਰਹਿਣ ਲਈ? ਗਤੀ, ਲੇਬਰ ਅਤੇ ਦ੍ਰਿਸ਼ਟਤਾ ਦੇ ਮਸਲਿਆਂ ਨਾਲ ਕਿਵੇਂ ਇੰਟਰਸੈਕਟ ਕਰਦੀ ਹੈ?” ਇਹ ਪ੍ਰਸ਼ਨ ਨਵੇਂ ਨਹੀਂ, ਉਹ ਹਨ ਜਿਨ੍ਹਾਂ ਨਾਲ ਅਜੋਕੇ ਡਾਨਸਰ ਜੂਝਦੇ ਹਨ। ਡਾਂਸ ਦੇ ਅਲਪ ਪਹਿਲੂ ਵੱਲ ਸੰਕੇਤ ਕਰਦੀ ਹੋਈ ਸਾਲਮਨ ਪ੍ਰਸ਼ਨ ਕਰਦੀ ਹੈ, “ਇਹ ਕੀ ਹੈ ਜਿਸਨੂੰ ਨ੍ਰਿਤ ਸਮੇਂ ਵਿਚ ਸਿਰਜਦਾ ਹੈ? ਸ਼ਾਇਦ, ਗੁਰਦੀਪ ਆਪਣੀ ਖੋਜ ਵਿਚੋਂ ਇਸਦਾ ਉਤਰ ਦੇ ਰਿਹਾ ਹੈ: ਇਹ ਆਨੰਦ ਹੈ!
ਆਨੰਦ ਇਸਤਰ੍ਹਾਂ ਇਕ ਨੈਤਿਕ ਮੁਦਰਾ ਹੋ ਨਿਬੜਦੀ ਹੈ ਜੋ ਚਿਤ੍ਰ ਅਤੇ ਦਰਸ਼ਕ ਵਿਚਕਾਰ ਅਦਾਨ-ਪ੍ਰਦਾਨ ਕੀਤੀ ਜਾਂਦੀ ਹੈ।