Essay: Gurdeep Pandher — a portal to joy

by Narendra Pachkhédé

He dances as if no one is watching. Yet a camera records. Those energetic moves in a selfless  endeavour have propelled the hyper circulation of the visuals on social media platforms––  Gurdeep Pandher doing Bhangra

Gurdeep, wearing a stripy top and a bright orange turban, smiles towards the camera as he kneels in the Yukon snow. The sky is blue and mountains can be seen in the background.A resident of the Yukon, in northwest Canada, Gurdeep through videos has reached out to  millions of people far and wide, and touched individuals in a myriad ways. It was during the  pandemic, his solitude radiated positivity through his dance. One video after another, he  began braiding the wider community much in the vein of Bhangra’s own textured history of  fluidity and porous boundaries that has woven together the Punjabi identity bringing the religious and linguistic diversity of its community – the Sikhs, the Hindus and the Muslim into one whole Punjab, underplaying its sectarian provenance. Thus, its performativity, has become  the hallmark of celebrating the idea of Punjabiyat —Punjabi-nessalongside the linguistic  richness of Punjabi and nostalgia of the larger undivided nation of Punjab in the history of  south asia. 

As the global Punjabi diaspora, often called the third Punjab, makes its presence felt, the  cultural density of the Punjabiyat is now in full bloom in the global cultural circuits. Bhangra —both as a dance form and its musicality—has emerged as its currency. In the latter part of  the 20th Century, Bhangra emerged as a conduit for the diaspora, especially in the United  Kingdom and Canada, as it began to affirm itself in the modern contestation of nation and self  in the new found homelands. It gave the disapora a move, a voice and an identity: in Canada  the spirit of Bhangra was the leitmotif in the struggle to form the Canadian Farmworkers  Union or in the United Kingdom offering a new sonic identity and a new form of  contemporary dance, recognized as such by the Arts Council of England. 


Like many Gurdeep’s first childhood memories of Bhangra, albeit a faint one, is at a family  gathering. But the memory of attending a Bhangra performance at the Mahindra College  Patiala, as a sixteen year-old, is sharp. “The sheer energy and nuance made me realise that I  should be able to dance like them,” says Gurdeep, recollecting that moment and how deeply it  is embedded in him. On the very first day in Whitehorse in the Yukon, more than a decade ago,  he was warmly invited to a gathering in a community at Robert Service Campground. “There  was fire, food and I was welcomed; I danced, did Bhangra. On an unknown land, on the very  first day, I belonged,” reminisced Gurdeep. He recalled, “It was an evening of exuberant joy,  freedom, liberating spirit and connecting to the land”. It was a rite of passage. 

There is no pretence of omniscence despite his videos of doing Bhangra going viral. On the  contrary he asked himself: “how much do I know about people who live here?” That is where  his search for understanding Canada began, marked by a commitment to embrace what he  sees and feels, reciprocating his joy to one and all. Much in the spirit of Nicolas Bouvier, as an  intrepid adventurer, with his nomadic movement in search of what is Canada, Bhangra became  a voyage of self-discovery. “When people open up their body to any rhythmic movements, it  facilitates opening oneself up; makes you ready to connect. Dance is universal and helps  tremendously to overcome our micro-fears,” says Gurdeep. In-sync with the bucolic  imaginary, his travels across the country see imagination at work. Unconciously he was  walking into the footsteps of the many artists who built the representational myth of  landscape as a Canadian canon. As if seeking stillness in the rush of the business of life, he  found glamour in Nature’s beauty, discounting the appeal of modernity of the metropolis. In  such an endeavour he reminds me of what Pico Iyer has beautifully articulated —the  transformative power of travel, understanding others, and the value of stillness. 


Photograph: Christian Kuntz Photography. Gurdeep stands outside a wooden walled cabin, that is covered in snow. He wears patterned knitwear and patchwork pantsHis Bhangra, with all its passion and verve, reveal Gurdeep’s determination to carve himself  like a sculpture using dance as his material, working on its form in the present moment. His  abiding conviction in the assemblage of a pind—the village community—and its rustic genesis,  is in his worth as a human, which he rarely doubts. His emphasis on making Bhangra the  connecting tissue and simultaneously to dive deep into one’s inner self, disrupted prevailing  ideas around Bhangra—that it should be strictly based in a communal narrative and  entertainment driven. Yet, with its idyll firmly implanted in his self, he retains rigour and  purity of Bhangra

Much like Merce Cunningham redefined dance as movement, his dance movements provide a  potential conduit for communication as if Bhangra becomes a method that creates a  vocabulary to critically excavate meaning. Through his Bhangra, he offers an archaeology of us,  as if asking: what does it mean to be us in the contemporary condition of our lives and its  memory? Thus, enacting the iconography of a gesture and movement foregrounded through  the conduit of a dance form-Bhangra—that has evolved into a contemporary iteration of  movement. With Gurdeep perched in northern Canada, this portraiture captures  the essence of a dance form in connecting human story and building a community. In its  reception, the elicitation of joy and connectedness, the portrayal follows a neo-expressionist  dance tradition pioneered by Pina Bausch!  

Both as an individual and as an artist, he has grappled with questions of movement and its  place in our social, aligned with the questions of dance scholar Noémie Solomon: “What does  it mean to move, or to be moved? Who is afforded movement, and who isn’t? What bodies are  forced to move and others kept still? How does movement intersect with issues of labor and visibility?” These are not new questions but ones that contemporary dancers have engaged  with. In her allusion to the ephemerality of dance, Solomon asks, ”what is it that dance  produces in time?” Perhaps, through his quest, Gurdeep is responding: it is joy! 

Joy thus becomes the moral currency that is exchanged between the portrait and the viewer.


ਗੁਰਦੀਪ ਪੰਧੇਰ – ਪਰਸੰਨਤਾ ਵੱਲ ਖੁਲਹਦਾ ਦਰ


ਉਹ ਇਸਤਰ੍ਹਾਂ ਨਚਦਾ ਹੈ ਜਿਵੇਂ ਉਹਨੂੰ ਕੋਈ ਵੇਖ ਨਾ ਰਿਹਾ ਹੋਵੇ। ਫੇਰ ਵੀ ਇਕ ਕੈਮਰਾ ਉਹਨੂੰ ਰਿਕਾਰਡ ਕਰ ਰਿਹਾ ਹੈ। ਉਹਦੇ ਊਰਜਾ-ਭਰਪੂਰ ਅਤੇ ਨਿਸ਼ਕਾਮ ਭਾਵਨਾਵਾਂ ਨਾਲ ਨਚਦੇ ਕਦਮਾਂ ਨੇ ਇਹਨਾਂ ਦ੍ਰਿਸ਼ਾਂ ਨੂੰ ਸੋਸ਼ਲ ਮੀਡੀਆ ਉਤੇ ਸਿਖਰ ਦੀ ਸਰਕੂਲੇਸ਼ਨ ਬਣਾ ਦਿਤਾ ਹੈ: ਗੁਰਦੀਪ ਪੰਧੇਰ ਭੰਗੜਾ  ਪਾ ਰਿਹਾ ਹੈ।

Gurdeep Pandher, wearing an orange top, sits in the snow among the trees. ਉਤਰ-ਪੱਛਮੀ ਕੈਨੇਡਾ ਦੇ ਸੂਬੇ ਯੂਕਾਨ ਦਾ ਵਾਸੀ, ਗੁਰਦੀਪ ਆਪਣੇ ਵੀਡੀਓ ਬ੍ਰਾਡਕਾਸਟਾਂ ਰਾਹੀਂ ਦੂਰ ਦੂਰ ਕ੍ਰੋੜਾਂ ਲੋਕਾਂ ਤੱਕ ਪਹੁੰਚ ਚੁੱਕਾ ਹੈ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਅਨੇਕ ਢੰਗਾਂ ਨਾਲ ਛੂਹ ਚੁੱਕਾ ਹੈ। ਮਹਾਂਮਾਰੀ ਦੇ ਦਿਨਾਂ ਵਿਚ ਉਹਦੀ ਇਕੱਲਤਾ ਨੇ ਡਾਂਸ ਰਾਹੀਂ ਇਕ ਪਾਜ਼ਿਟਿਵ ਮਨੋਬਿਰਤੀ ਦਾ ਪ੍ਰਸਾਰਣ ਕੀਤਾ। ਇਕ ਪਿਛੋਂ ਦੂਜੀ, ਦੂਜੀ ਪਿਛੋਂ ਤੀਜੀ ਵਿਡੀਓ ਨਾਲ ਉਹਨੇ ਇਕ ਵਿਸ਼ਾਲ ਕਮਿਉਨਿਟੀ ਨੂੰ ਜੋੜਨਾ ਸ਼ੁਰੂ ਕਰ ਦਿਤਾ, ਉਸੇ ਤਰ੍ਹਾਂ ਜਿਵੇਂ ਭੰਗੜੇ ਦੀਆਂ ਤਰਲ ਅਤੇ ਖੁਲ੍ਹੀਆਂ ਹੱਦਾਂ ਵਾਲੇ ਆਪਣੇ ਇਤਿਹਾਸ ਨੇ ਕਮਿਉਨਿਟੀ ਦੀ ਧਾਰਮਿਕ ਅਤੇ ਬੋਲੀ ਦੀ ਵਿਭਿਨਤਾ ਨੂੰ ਇਕ ਇਕਾਈ ਵਿਚ ਬੁਣ ਦਿਤਾ, ਸੰਪਰਦਾਇਕ ਹੱਦਾਂ ਤੋਂ ਉਚਾ ਉਠ ਕੇ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ ਨਿਰੋਲ ਪੰਜਾਬੀ ਬਣਾ ਦਿਤਾ। ਇਸਤਰ੍ਹਾਂ ਪੰਜਾਬੀ ਬੋਲੀ ਦੀ ਅਮੀਰੀ ਅਤੇ ਅਣਵੰਡੇ ਵਿਸ਼ਾਲ ਪੰਜਾਬ ਦੇ ਨਾਸਟੈਲਜੀਏ ਵਾਂਗ ਭੰਗੜੇ ਦੇ ਪ੍ਰਦਰਸ਼ਨ ਵੀ ਪੰਜਾਬੀਅਤ ਦਾ ਜਸ਼ਨ ਮਨਾਉਣ ਲਈ ਹਾਲਮਾਰਕ ਬਣ ਗਏ।

ਜਿਵੇਂ ਜਿਵੇਂ ਗਲੋਬਲ ਪੰਜਾਬੀ ਡਾਇਸਪਰਾ, ਜਿਸਨੂੰ ਅਕਸਰ ਤੀਸਰਾ ਪੰਜਾਬ ਕਿਹਾ ਜਾਂਦਾ ਹੈ, ਆਪਣੀ ਹੋਂਦ ਦਾ ਪ੍ਰਦਰਸ਼ਨ ਕਰ ਰਿਹਾ ਹੈ, ਪੰਜਾਬੀਅਤ ਦੀ ਸਭਿਆਚਾਰਕ ਅਮੀਰੀ ਵਿਸ਼ਵ ਸਭਿਆਚਾਰਾਂ ਵਿਚ ਪੂਰੇ ਜੋਬਨ ਤੇ ਪੁੱਜ ਰਹੀ ਹੈ। ਭੰਗੜਾ ਆਪਣੇ ਨਾਚ ਅਤੇ ਸੰਗੀਤਕ ਰੂਪ ਵਿਚ ਇਸ ਅਮੀਰੀ ਦੀ ਮੁਦਰਾ ਜਾਂ ਕਰੰਸੀ ਬਣ ਕੇ ਉਭਰਿਆ ਹੈ। ਵੀਹਵੇਂ ਸਦੀ ਦੇ ਪਿਛਲੇ ਅੱਧ ਵਿਚ, ਭੰਗੜਾ ਡਾਇਸਪਰਾ ਲਈ ਇਕ ਸਵੈ ਪ੍ਰਗਟਾਵੇ ਦਾ ਵਸੀਲਾ ਬਣਿਆ। ਵਿਸ਼ੇਸ਼ ਕਰਕੇ ਬਰਤਾਨੀਆ ਅਤੇ ਕੈਨੇਡਾ ਦੀਆਂ ਨਵੀਆਂ ਮਾਤ-ਭੂਮੀਆਂ ਵਿਚ ਇਸ ਨੇ ਕੌਮ ਅਤੇ ਸਵੈ ਦੀ ਉਸਾਰੀ ਦੇ ਚੱਲ ਰਹੇ ਆਧੁਨਿਕ ਮੁਕਾਬਲੇ ਵਿਚ ਆਪਣੀ ਹੋਂਦ ਨੂੰ ਜਤਾਉਣਾ ਆਰੰਭ ਕਰ ਦਿਤਾ। ਭੰਗੜੇ ਨੇ ਡਾਇਸਪਰਾ ਨੂੰ ਇਕ ਨਵਾਂ ਹਿਲੋਰਾ, ਨਵੀਂ ਆਵਾਜ਼ ਅਤੇ ਨਵੀਂ ਪਹਿਚਾਣ ਦਿਤੀ: ਕੈਨੇਡਾ ਵਿਚ ਭੰਗੜਾ ਕਨੇਡੀਅਨ ਫਾਰਮਵਰਕਰ ਯੂਨੀਅਨ ਬਣਾਉਣ ਵਿਚ ਹੌਸਲਾ ਬੁਲੰਦਾ ਰੱਖਣ ਵਾਲੀ ਰੂਹ ਜਾਂ ਲਾਈਟਮੋਟਿਫ ਬਣ ਗਈ। ਬਰਤਾਨੀਆ ਵਿਚ ਇਹ ਇਕ ਨਵੀਂ ਆਵਾਜ਼ ਅਤੇ ਵਰਤਮਾਨ ਡਾਂਸ ਦਾ ਇਕ ਨਵਾਂ ਰੂਪ ਬਣ ਕੇ ਉਭਰਿਆ ਅਤੇ ਇੰਗਲੈਂਡ ਦੀ ਆਰਟਸ ਕਾਉਂਸਲ ਨੇ ਇਸਦੀ ਵੱਖਰੀ ਪਹਿਚਾਣ ਪਰਵਾਨ ਕਰ ਲਈ। 


ਗੁਰਦੀਪ ਦੀਆਂ ਬਚਪਨ ਦੇ ਭੰਗੜੇ ਦੀਆਂ ਯਾਦਾਂ ਵਿਚ ਇਕ ਪਰਿਵਾਰਕ ਇਕੱਠ ਅਹਿਮ ਹੈ, ਭਾਵੇਂ ਕਿ ਇਸਦੀ ਯਾਦ ਮੱਧਮ ਪੈ ਗਈ ਹੈ। ਪਰ ਸੋਲਾਂ ਸਾਲ ਦੀ ਉਮਰ ਵਿਚ ਮਹਿੰਦਰਾ ਕਾਲਜ ਪਟਿਆਲਾ ਦੀ ਸਟੇਜ ਉਤੇ ਭੰਗੜਾ ਪੈਂਦਾ ਵੇਖਣ ਦੀ ਯਾਦ ਅਜੇ ਵੀ ਤਾਜ਼ਾ ਹੈ। ਗੁਰਦੀਪ ਉਸ ਪਲ ਨੂੰ ਯਾਦ ਕਰਦਿਆਂ ਕਹਿੰਦਾ ਹੈ, “ਉਸ ਵਿਚਲੀ ਭਰਪੂਰ ਊਰਜਾ ਅਤੇ ਸੂਖਮ ਮੁਦਰਾਵਾਂ ਨੇ ਮੈਨੂੰ ਉਤਸ਼ਾਹ ਦਿਤਾ ਕਿ ਮੈਂ ਵੀ ਉਨ੍ਹਾਂ ਵਾਂਗ ਨਾਚ ਕਰਾਂ”, ਤੇ ਇਹ ਯਾਦ ਉਸ ਅੰਦਰ ਡੂੰਘੀ ਧਸੀ ਹੋਈ ਹੈ। ਇਕ ਦਹਾਕਾ ਪਹਿਲਾਂ ਕੈਨੇਡਾ ਵਿਚ ਉਹਦੇ ਸਭ ਤੋਂ ਪਹਿਲੇ ਦਿਨ ਦੀ ਗੱਲ ਹੈ ਜਦੋਂ ਉਹ ਯੂਕਾਨ ਸੂਬੇ ਦੇ ਸ਼ਹਿਰ ਵਾਈਟਹਾਰਸ ਵਿਚ ਆਇਆ, ਅਤੇ ਸਥਾਨਕ ਕਮਿਉਨਿਟੀ ਨੇ ਉਹਨੂੰ ਰਾਬਰਟ ਸਰਵਿਸ ਕੈਂਪਗਰਾਉਂਡ ਵਿਚ ਕੀਤੀ ਜਾ ਰਹੇ ਇਕ ਪ੍ਰੋਗਰਾਮ ਵਿਚ ਆਉਣ ਦਾ ਸੱਦਾ ਦਿਤਾ “ਉਥੇ ਅੱਗ ਮਚਦੀ ਸੀ, ਖਾਣਾ ਸੀ, ਅਤੇ ਮੈਨੂੰ ਜੀਅ ਆਇਆਂ ਕਿਹਾ ਗਿਆ; ਮੈਂ ਉਥੇ ਡਾਂਸ ਕੀਤਾ, ਭੰਗੜਾ ਪਾਇਆ। ਇਕ ਅਣਜਾਣੀ ਧਰਤੀ ਤੇ ਪਹਿਲੇ ਦਿਨ ਹੀ ਮੇਰਾ ਉਸ ਨਾਲ ਨਾਤਾ ਜੁੜ ਗਿਆ,” ਗੁਰਦੀਪ ਨੂੰ ਇਹ ਆਨੰਦਮਈ ਯਾਦ ਆਈ ਤੇ ਉਸਨੇ ਅੱਗੇ ਯਾਦ ਕੀਤਾ: “ਉਹ ਇਕ ਭਰਪੂਰ ਖੁਸ਼ੀ ਦੀ ਸ਼ਾਮ ਸੀ, ਆਜ਼ਾਦ, ਰੂਹ ਨੂੰ ਸੁਤੰਤਰ ਕਰਨ ਵਾਲੀ ਅਤੇ ਧਰਤੀ ਨਾਲ ਰਿਸ਼ਤਾ ਜੋੜਨ ਵਾਲੀ”। ਮੇਰੇ ਲਈ ਇਹ ਇਕ ਰਾਈਟ ਔਫ ਪੈਸੇੱਜ ਸੀ, ਇਥੋਂ ਨਾਲ ਸੰਬੰਧ ਜੁੜਨ ਦੀ ਇਕ ਅਹਿਮ ਘਟਨਾ। ਇਸਦੇ ਬਾਵਜੂਦ ਕਿ ਉਹਦੇ ਭੰਗੜੇ ਦੀਆਂ ਵੀਡੀਓ ਵਇਰਲ ਹੋ ਚੁੱਕੀਆਂ ਹਨ, ਉਹਨੂੰ ਸਰਵ-ਗਿਆਨੀ ਹੋਣ ਦਾ ਕੋਈ ਭੁਲੇਖਾ ਨਹੀਂ। ਉਹਦਾ ਕੈਨੇਡਾ ਬਾਰੇ ਗਿਆਨ ਇਸ ਪ੍ਰਸ਼ਨ ਨਾਲ ਸ਼ੁਰੂ ਹੋਇਆ: “ਜਿਹੜੇ ਲੋਕ ਇਥੋਂ ਦੇ ਵਾਸੀ ਹਨ ਮੈਂ ਉਹਨਾਂ ਬਾਰੇ ਕਿੰਨਾ ਕੁ ਜਾਣਦਾ ਹਾਂ?” ਉਹਦੀ ਵਚਨਬੱਧਤਾ ਸੀ ਕਿ ਜੋ ਕੁਝ ਉਹ ਵੇਖਦਾ ਅਤੇ ਮਹਿਸੂਸ ਕਰਦਾ ਹੈ ਉਸਨੂੰ ਸਵੀਕਾਰ ਕਰੇ, ਅਤੇ ਆਪਣੀ ਖੁਸ਼ੀ ਦੂਸਰਿਆਂ ਨਾਲ ਸਾਂਝੀ ਕਰੇ। ਬੁਲੰਦ ਹੌਸਲੇ ਵਾਲੇ ਅਡਵੈਂਚਰਰ ਨਿਕੋਲਸ ਬੂਵੀਏ ਵਾਂਗ ਉਹ ਕੈਨੇਡਾ ਨੂੰ ਸਮਝਣ ਲਈ ਥਾਂ ਥਾਂ ਘੁੰਮਿਆ ਅਤੇ ਇਸ ਸਫਰ ਵਿਚ ਭੰਗੜਾ ਉਸ ਲਈ ਸਵੈ ਨੂੰ ਸਮਝਣ ਵਾਲੀ ਇਕ ਯਾਤਰਾ ਹੋ ਨਿਬੜਿਆ। ਗੁਰਦੀਪ ਕਹਿੰਦਾ ਹੈ, “ਜਦੋਂ ਲੋਕ ਆਪਣੇ ਸਰੀਰ ਨੂੰ ਕਿਸੇ ਤਾਲ ਨਾਲ ਜੋੜ ਲੈਂਦੇ ਹਨ ਤਾਂ ਇਹ ਉਹਨਾਂ ਨੂੰ ਸੰਚਾਰ ਲਈ ਉਤਸ਼ਾਹ ਦਿੰਦਾ ਹੈ, ਦੂਸਰਿਆਂ ਨਾਲ ਸੰਬੰਧ ਜੋੜਨ ਲਈ ਤਿਆਰ ਕਰਦਾ ਹੈ। ਨਾਚ ਸਰਵਵਿਆਪਕ ਹੈ ਅਤੇ ਸਾਡੇ ਨਿੱਕੇ ਨਿੱਕੇ ਡਰਾਂ ਸੰਸਿਆਂ ਨੂੰ ਦੂਰ ਕਰਨ ਵਿਚ ਅਤਿਅੰਤ ਸਹਾਈ ਹੁੰਦਾ ਹੈ”। ਉਹਦੇ ਆਪਣੇ ਅੰਦਰ ਗ੍ਰਾਮੀਣ ਕਲਪਨਾ ਹੈ ਅਤੇ ਉਹਦੀਆਂ ਦੇਸ਼ ਭਰ ਵਿਚ ਕੀਤੀਆਂ ਯਾਤਰਾਵਾਂ ਪਿਛੇ ਇਹੀ ਕਲਪਨਾ ਕੰਮ ਕਰਦੀ ਹੈ। ਅਚੇਤ ਹੀ ਉਹ ਉਹਨਾਂ ਕਲਾਕਾਰਾਂ ਦੇ ਨਕਸ਼ਿ-ਕਦਮਾਂ ਤੇ ਚੱਲ ਰਿਹਾ ਸੀ ਜਿਨ੍ਹਾ ਨੇ ਇਸ ਲੈਂਡਸਕੇਪ ਦੀ ਪ੍ਰਤਿਨਿਧ ਮਿੱਥ ਨੂੰ ਕਨੇਡੀਅਨ ਕੈਨਨ ਵਿਚ ਤਬਦੀਲ ਕਰ ਦਿਤਾ। ਜਿਵੇਂ ਉਹ ਬਿਜ਼ਨਸ ਦੀ ਦੌੜਭੱਜ ਵਾਲੀ ਜ਼ਿੰਦਗੀ ਵਿਚ ਟਿਕਾਅ ਲੱਭ ਰਿਹਾ ਹੋਵੇ, ਉਸਨੇ ਸ਼ਹਿਰ ਦੀ ਆਧੁਨਿਕਤਾ ਨੂੰ ਛੱਡ ਕੇ ਪ੍ਰਕਿਰਤੀ ਦੀ ਸੁੰਦਰਤਾ ਦਾ ਜਲੌਅ ਵੇਖਿਆ ਤੇ ਮਾਣਿਆ। ਇਸ ਤਰ੍ਹਾਂ ਦੇ ਯਤਨ ਵਿਚ ਉਹ ਮੈਨੂੰ ਪੀਕੋ ਆਇਰ ਦੇ ਸੁੰਦਰ ਕਥਨ ਦੀ ਯਾਦ ਦਿਵਾਉਂਦਾ ਹੈ: ਯਾਤਰਾ ਵਿਚ ਪਰਿਵਰਤਨ ਲਿਆਉਣ ਦੀ ਸ਼ਕਤੀ ਹੈ, ਦੂਸਰਿਆਂ ਨੂੰ ਸਮਝਣ ਦੀ ਅਤੇ ਸ਼ਾਂਤੀ ਦੇ  ਮਹੱਤਵ ਦਾ ਅਹਿਸਾਸ ਕਰਵਾਉਣ ਦੀ।


Photograph: Christian Kuntz Photography. Gurdeep seen in the snow, he rests his back against a tree and has propped hist other leg on a younger tree. ਉਹਦਾ ਉਤਸ਼ਾਹ ਅਤੇ ਜੋਸ਼ ਨਾਲ ਭਰਿਆ ਭੰਗੜਾ ਦਰਸਾਉਂਦਾ ਹੈ ਕਿ ਗੁਰਦੀਪ ਆਪਣੇ ਆਪ ਨੂੰ ਇਕ ਮੂਰਤੀ ਵਾਂਗ ਤਰਾਸ਼ਣਾ ਚਾਹੁੰਦਾ ਹੈ ਜਿਸਦਾ ਮਟੀਰੀਅਲ ਨਾਚ ਹੋਵੇ, ਅਤੇ ਜਿਸਦੇ ਰੂਪ ਉਤੇ ਉਹ ਵਰਤਮਾਨ ਦੇ ਪਲਾਂ ਵਿਚ ਕੰਮ ਕਰ ਰਿਹਾ ਹੋਵੇ। ਇਕ ਪਿੰਡ , ਪਿੰਡ ਦੀ ਕਮਿਉਨਿਟੀ ਅਤੇ ਕਮਿਉਨਿਟੀ ਦੀ ਉਤਪਤੀ ਨੂੰ ਉਸਾਰਨ ਦਾ ਪੱਕਾ ਨਿਸਚਾ ਗੁਰਦੀਪ ਦੇ ਅੰਦਰ ਵਸਿਆ ਹੋਇਆ ਹੈ ਜਿਸ ਬਾਰੇ ਉਹਨੂੰ ਕਦੇ ਸ਼ੱਕ ਨਹੀਂ ਹੋਇਆ। ਉਹਦਾ ਇਸ ਗੱਲ ਤੇ ਜ਼ੋਰ ਦੇਣਾ ਕਿ ਭੰਗੜਾ ਇਕੋ ਸਮੇ ਜੋੜਨ ਵਾਲਾ ਟਿਸ਼ੂ ਵੀ ਹੈ ਅਤੇ ਤੁਹਾਨੂੰ ਆਪਣੇ ਧੁਰ ਅੰਦਰ ਲਹਿ ਜਾਣ ਦਾ ਵਸੀਲਾ ਵੀ, ਅਜਿਹੀਆਂ ਚਲੰਤ ਰਾਵਾਂ ਨੂੰ ਰੱਦ ਕਰ ਦਿੰਦਾ ਹੈ ਕਿ ਭੰਗੜਾ ਕੇਵਲ ਕਮਿਉਨਿਟੀ ਆਧਾਰਤ ਬਿਰਤਾਂਤ ਅਤੇ ਮਨੋਰੰਜਨ ਦਾ ਸਾਧਨ ਹੀ ਹੋਣਾ ਚਾਹੀਦਾ ਹੈ। ਭੰਗੜੇ ਦਾ ਆਨੰਦ ਗੁਰਦੀਪ ਦੇ ਆਪਣੇ ਅੰਦਰ ਧਸਿਆ ਹੋਣ ਦੇ ਬਾਵਜੂਦ ਉਹ ਇਸਦੇ ਜੋਸ਼ ਅਤੇ ਸ਼ੁਧਤਾ ਨੂੰ ਬਰਕਰਾਰ ਰਖਦਾ ਹੈ।

ਜਿਵੇਂ ਮਰਸ ਕਨਿੰਗਹੈਮ ਨੇ ਡਾਂਸ ਨੂੰ ਇਕ ਲਹਿਰ ਦੇ ਤੌਰ ਤੇ ਨਵੀਂ ਪ੍ਰੀਭਾਸ਼ਾ ਦਿਤੀ ਸੀ, ਉਸੇ ਤਰ੍ਹਾਂ ਗੁਰਦੀਪ ਦੀਆਂ ਨਾਚ ਮੁਦਰਾਵਾਂ ਸੰਚਾਰ ਦਾ ਇਕ ਸੰਭਾਵੀ ਰਾਹ ਦਰਸਾਉਂਦੀਆਂ ਹਨ, ਜਿਵੇਂ ਭੰਗੜਾ ਇਕ ਸ਼ਬਦਾਵਲੀ ਨੂੰ ਉਤਪੰਨ ਕਰਨ ਲਈ ਵਿਧੀ ਹੋਵੇ ਜਿਸ ਨਾਲ ਡੂੰਘੇ ਅਰਥ ਖੋਜੇ ਜਾ ਸਕਣ। ਭੰਗੜੇ ਰਾਹੀਂ ਗੁਰਦੀਪ ਸਾਡੇ ਅੱਗੇ ਸਾਡੀ ਆਰਕਿਆਲੋਜੀ ਪੇਸ਼ ਕਰਦਾ ਹੈ ਜਿਵੇਂ ਇਹ ਪੁੱਛਣ ਲਈ: ਸਾਡੀ ਵਰਤਮਾਨ ਜ਼ਿੰਦਗੀ ਦੀ ਹੋਂਦ ਅਤੇ ਇਸਦੀ ਸਿਮ੍ਰਤੀ ਦੇ ਸੰਦਰਭ ਵਿਚ ਸਾਡੇ ਹੋਣ ਦੇ ਕੀ ਅਰਥ ਹਨ? ਇਸਤਰ੍ਹਾਂ ਉਹ ਡਾਂਸ ਦੇ ਭੰਗੜਾ ਰੂਪ ਵਿਚ, ਜੋ ਆਪਣੇ ਅਜੋਕੇ ਰਿਦਮ ਨਾਲ ਪ੍ਰਫੁਲਤ ਹੋ ਚੁੱਕਾ ਹੈ, ਮੁਦਰਾਵਾਂ ਅਤੇ ਨ੍ਰਿਤ-ਚਾਲਾਂ ਰਾਹੀਂ ਸਾਡੇ ਲਈ ਇਕ ਚਿਨ੍ਹ-ਪ੍ਰਦਰਸ਼ਨੀ ਜਾਂ ਅਇਕਾਨੋਗ੍ਰਾਫੀ, ਪੇਸ਼ ਕਰਦਾ ਹੈ। ਗੁਰਦੀਪ ਨਾਰਥ-ਵੈਸਟ ਟੈਰਿਟਰੀਜ਼ ਵਿਚ ਰਹਿੰਦਾ ਹੋਣ ਕਰਕੇ ਉਹਦਾ ਇਹ ਚਿਤ੍ਰਾਂਕਨ ਜਾਂ ਪੋਰਟਰੇਚਰ ਇਕ ਅਜਿਹੇ ਡਾਂਸ ਰੂਪ ਦੇ ਅਸਲ ਨੂੰ ਪਕੜਦਾ ਹੈ ਜੋ ਮਨੁੱਖ ਦੀ ਗਾਥਾ ਅਤੇ ਕਮਿਉਨਿਟੀ ਦੀ ਉਸਾਰੀ ਨੂੰ ਆਪਸ ਵਿਚ ਜੋੜਦਾ ਹੈ। ਆਪਣੇ ਪ੍ਰਵਾਨਗੀ, ਆਨੰਦ ਅਤੇ ਜੋੜ-ਮੇਲ ਦੇ ਸੰਦਰਭ ਵਿਚ ਇਹ ਚਿਤ੍ਰਾਂਕਨ ਨਵ-ਪ੍ਰਗਟਾਵੇਵਾਦੀ ਜਾ ਨੀਓ-ਇਕਸਪ੍ਰੈਸ਼ਨਿਸਟ ਪ੍ਰਥਾ ਦਾ ਪਾਲਣਾ ਕਰਦਾ ਹੈ ਜਿਸਨੂੰ ਪੀਨਾ ਬਾਉਸ਼ ਨੇ ਪਾਇਨੀਅਰ ਕੀਤਾ ਸੀ। 

ਗਤੀ ਅਤੇ ਇਸਦਾ ਸਾਡੇ ਸਮਾਜ ਵਿਚ ਕੀ ਸਥਾਨ ਹੈ? ਗੁਰਦੀਪ ਇਕ ਵਿਅਕਤੀ ਅਤੇ ਕਲਾਕਾਰ ਦੇ ਤੌਰ ਤੇ ਇਸ ਪ੍ਰਸ਼ਨ ਨਾਲ ਜੂਝਿਆ ਹੈ; ਜਿਵੇਂ ਡਾਂਸ ਵਿਦਿਵਾਨ ਨੋਐਮੀ ਸਾਲਮਨ ਇਹਨਾਂ ਪ੍ਰਸ਼ਨਾ ਨਾਲ: “ਗਤੀਸ਼ੀਲ ਹੋਣ ਤੋਂ, ਜਾਂ ਗਤੀਸ਼ੀਲ ਕੀਤੇ ਜਾਣ ਤੋਂ ਕੀ ਭਾਵ ਹੈ? ਗਤੀਸ਼ੀਲਤਾ ਕਿਸਨੂੰ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕਿਸਨੂੰ ਨਹੀਂ? ਕਿਹੜੇ ਸਰੀਰ ਗਤੀਸ਼ੀਲ ਹੋਣ ਲਈ ਮਜ਼ਬੂਰ ਕੀਤੇ ਜਾਂਦੇ ਹਨ ਅਤੇ ਕਿਹੜੇ ਸਥਿਰ ਰਹਿਣ ਲਈ? ਗਤੀ, ਲੇਬਰ ਅਤੇ ਦ੍ਰਿਸ਼ਟਤਾ ਦੇ ਮਸਲਿਆਂ ਨਾਲ ਕਿਵੇਂ ਇੰਟਰਸੈਕਟ ਕਰਦੀ ਹੈ?” ਇਹ ਪ੍ਰਸ਼ਨ ਨਵੇਂ ਨਹੀਂ, ਉਹ ਹਨ ਜਿਨ੍ਹਾਂ ਨਾਲ ਅਜੋਕੇ ਡਾਨਸਰ ਜੂਝਦੇ ਹਨ। ਡਾਂਸ ਦੇ ਅਲਪ ਪਹਿਲੂ ਵੱਲ ਸੰਕੇਤ ਕਰਦੀ ਹੋਈ ਸਾਲਮਨ ਪ੍ਰਸ਼ਨ ਕਰਦੀ ਹੈ, “ਇਹ ਕੀ ਹੈ ਜਿਸਨੂੰ ਨ੍ਰਿਤ ਸਮੇਂ ਵਿਚ ਸਿਰਜਦਾ ਹੈ? ਸ਼ਾਇਦ, ਗੁਰਦੀਪ ਆਪਣੀ ਖੋਜ ਵਿਚੋਂ ਇਸਦਾ ਉਤਰ ਦੇ ਰਿਹਾ ਹੈ: ਇਹ ਆਨੰਦ ਹੈ! 

ਆਨੰਦ ਇਸਤਰ੍ਹਾਂ ਇਕ  ਨੈਤਿਕ ਮੁਦਰਾ ਹੋ ਨਿਬੜਦੀ ਹੈ ਜੋ ਚਿਤ੍ਰ ਅਤੇ ਦਰਸ਼ਕ ਵਿਚਕਾਰ ਅਦਾਨ-ਪ੍ਰਦਾਨ ਕੀਤੀ ਜਾਂਦੀ ਹੈ।