A circular movement
Always from left to right
Hands stretch to white line of the horizon
Where sky kisses the earth through pale light
From the snow covered paths of Yukon
The verdant grass of Alice Lake park in Squamish
From the wilderness of the Yukon
And the backside of his cabin
Spreading joy hope and positivity for survival
As food and water is
From the autumn leaves of the cabin’s surroundings
From the S.S. Klondike national historic site
To the cobbled paths of Quebec City
From the turbaned smiling face
To the far reaches of the Canadian landscape
Spreading much needed joy
Youthful diurnal course
To the migration from the self to the bare branches
Of a Yukon winter
The urgency of building bridges crossing cultures
Together they dance in unity and joy
Poem by Phinder Dulai
ਚੱਕਰ ਕਟਦੇ
ਹਮੇਸ਼ਾ ਖੱਬੇ ਤੋਂ ਸੱਜੇ
ਹੱਥ ਪੱਸਰਦੇ ਹਨ
ਆਕਾਸ਼-ਸੀਮਾ ਦੀ ਚਿੱਟੀ ਲੀਕ ਤੱਕ
ਜਿੱਥੇ ਅੰਬਰ ਧਰਤੀ ਨੂੰ ਪੀਲੀ ਰੋਸ਼ਨੀ ਨਾਲ ਚੁੰਮਦਾ ਹੈ
ਯੂਕਾਨ ਦੇ ਬਰਫ ਢਕੇ ਰਾਹਾਂ ਤੋਂ
ਸਕੁਆਮਸ਼ ਦੇ ਐਲਸ ਲੇਕ ਪਾਰਕ ਵਿਚ ਹਰੇ ਘਾਹਾਂ ਤੋ
ਯੂਕਾਨ ਦੇ ਜੰਗਲਾਂ ਤੋਂ, ਅਤੇ ਆਪਣੀ ਕੈਬਨ ਦੇ ਪਿਛਲੇ ਪਾਸਿਓਂ
ਆਨੰਦ ਉਮੀਦ ਤੇ ਸਾਕਾਰ-ਸੋਚ ਫੈਲਾਉਂਦੇ ਹਨ, ਪੱਸਰਦੇ ਹੱਥ
ਜਿਵੇਂ ਮਨੁੱਖੀ ਹੋਂਦ ਲਈ ਪਾਣੀ ‘ਤੇ ਖੁਰਾਕ
ਕੈਬਨ ਦਵਾਲੇ ਖਿਲਰੇ ਪਤਝੜ ਦੇ ਪੱਤਿਆਂ ਤੋਂ
ਐਸ ਐਸ ਕਲੋਨਡਾਇਕ ਨੈਸ਼ਨਲ ਇਤਿਹਾਸਕ ਸਥਾਨ ਤੋਂ
ਕਿਉਬੈੱਕ ਸ਼ਹਿਰ ਦੇ ਪਥਰੀਲੇ ਰਾਹਾਂ ਤੱਕ
ਦਸਤਾਰ ਸਜੇ ਮੁਸਕ੍ਰਾਉਂਦੇ ਚਿਹਰੇ ਤੋਂ
ਦੂਰ ਦੂਰ ਕੈਨੇਡਾ ਦੇ ਲੈਂਡਸਕੇਪ ਤੱਕ
ਆਨੰਦ ਦਾ ਛੱਟਾ ਦਿੰਦੇ ਹਨ ਹੱਥ, ਜਿਥੇ ਇਸਦੀ ਬਹੁਤ ਲੋੜ ਹੈ
ਜਵਾਨੀ ਦੀ ਰੋਜ਼ਾਨਾ ਯਾਤਰਾ
ਆਪਣੇ ਆਪ ਤੋਂ ਯੂਕਾਨ ਦੀ ਸਿਆਲ ਦੀਆਂ ਨੰਗੀਆਂ ਟਹਿਣੀਆਂ ਤੱਕ
ਦੋਵੇਂ ਰਲ ਕੇ ਇਕਸੁਰਤਾ ਅਤੇ ਅਨੰਦ ਦਾ ਨਾਚ ਨਚਦੇ ਹਨ
ਸਭਿਤਾਵਾਂ ਵਿਚਕਾਰ ਪੁਲ ਸਿਰਜਣ ਦੀ ਤਾਂਘ ਵਿਚ
ਫਿਿੰਦਰ ਦੁਲਈ ਦੀ ਕਵਿਤਾ